ਜੇਐੱਨਐੱਨ, ਹਿਊਸਟਨ : ਅਮਰੀਕਾ ਦੇ ਟੈਕਸਾਸ ਸਥਿਤ ਇਕ ਚਰਚ ‘ਚ ਇਕ ਬੰਦੂਕਧਾਰੀ ਦੀਆਂ ਗੋਲ਼ੀਆਂ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਪੁਲਿਸ ਨੇ ਬੰਦੂਕਧਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਐਤਵਾਰ ਸਵੇਰੇ ਚਰਚ ‘ਚ ਪ੍ਰਾਰਥਨਾ ਦੌਰਾਨ ਹੋਈ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਵੀਡੀਓ ਫੁਟੇਜ ਖ਼ੂਬ ਵਾਇਰਲ ਹੋ ਰਹੀ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਬੰਦੂਕਧਾਰੀ ਨੇ ਫੋਰਟ ਵਰਥ ਦੇ ਉਪਨਗਰ ਵੈਸਟ ਫ੍ਰੀਵੇ ਚਰਚ ਆਫ ਕ੍ਰਾਈਸਟ ਇਨ ਵ੍ਹਾਈਟ ਸੈਟਲਮੈਂਟ ‘ਚ ਇਕ ਬੰਦੂਕ ਕੱਢੀ ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਿਹਾ ਕਿ ਇਸ ਘਟਨਾ ‘ਚ ਦੋ ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ‘ਚ ਦੋਵਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਜ਼ਖ਼ਮੀਆਂ ਨੇ ਦਮ ਤੋੜ ਦਿੱਤਾ। ਹਾਲਾਂਕਿ ਬਾਅਦ ‘ਚ ਪੁਲਿਸ ਹੱਥੋਂ ਉਸ ਦੀ ਮੌਤ ਹੋ ਗਈ।
ਇਸ ਵੀਡੀਓ ਫੁਟੇਜ ‘ਚ ਬੰਦੂਕਧਾਰੀ ਨੂੰ ਖੜ੍ਹਾ ਹੋਇਆ ਦਿਖਾਇਆ ਗਿਆ ਹੈ। ਉਹ ਆਪਣੇ ਆਸ-ਪਾਸ ਦੇ ਲੋਕਾਂ ਨਾਲ ਗੱਲਬਾਤ ਕਰ ਰਿਹਾ ਹੈ। ਇਸ ਤੋਂ ਬਾਅਦ ਬੰਦੂਕਧਾਰੀ ਨੇ ਆਪਣੀ ਪਿਸਤੌਲ ਕੱਢੀ ਤੇ ਗੱਲ ਕਰਨ ਵਾਲਿਆਂ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਤੋਂ ਪਹਿਲਾਂ ਉਸ ਨੇ ਇਕ ਸੁਰੱਖਿਆ ਗਾਰਡ ਦੀ ਅਦਾਕਾਰੀ ਕੀਤੀ।